Top Stories

Grid List

ਬੇਰੂਤ— ਆਈ.ਐਸ. ਦਾ ਖਤਰਨਾਕ ਅੱਤਵਾਦੀ ਤਾਰਿਕ ਬਿਨ ਤਹਿਰ ਅਲ-ਅਵਨੀ ਅਲ- ਹਰਜੀ ਮਾਰਿਆ ਗਿਆ ਹੈ। ਇਸ ਖਤਰਨਾਕ ਅੱਤਵਾਦੀ 'ਤੇ ਅਮਰੀਕਾ ਨੇ ਤਿੰਨ ਮਿਲੀਅਨ (19 ਕਰੋੜ ਰੁਪਏ) ਦਾ ਇਨਾਮ ਰੱਖਿਆ ਸੀ। ਤਾਰਿਕ ਦੀ ਮੌਤ ਅਮਰੀਕੀ ਅਗਵਾਈ ਵਾਲੀ ਗਠਜੋੜ ਫੌਜ ਵੱਲੋਂ ਕੀਤੇ ਹਵਾਈ ਹਮਲੇ 'ਚ ਹੋਈ ਹੈ। ਪੈਂਟਾਗਨ ਨੇ ਤਾਰਿਕ ਦੀ ਮੌਤ ਦੀ ਪੁੱਸ਼ਟੀ ਕੀਤੀ ਹੈ। ਤਾਰਿਕ ਟਿਊਨੀਸ਼ੀਆ ਦਾ ਨਾਗਰਿਕ ਸੀ ਅਤੇ ਸੀਰੀਆ-ਇਰਾਕ 'ਚ ਲੜਾਕਿਆਂ ਅਤੇ ਹਥਿਆਰਾਂ ਦੀ ਸਪਲਾਈ ਕਰਦਾ ਸੀ। ਉਹ ਆਈ.ਐਸ. ਅੱਤਵਾਦੀਆਂ ਵੱਲੋਂ ਦੁਨੀਆ ਭਰ 'ਚ ਕੀਤੇ ਗਏ ਸੈਂਕੜੇ ਆਤਮਘਾਤੀ ਹਮਲਿਆਂ ਦਾ ਸਾਜ਼ਿਸ਼ਕਰਤਾ ਸੀ। 

ਤਾਰਿਕ ਦੇ ਮਾਰੇ ਜਾਣ ਨਾਲ ਆਈ.ਐਸ. ਨੂੰ ਵੱਡਾ ਝਟਕਾ ਲੱਗਾ ਹੈ। ਉਹ ਆਈ.ਐਸ. ਲਈ ਫੰਡ ਇਕੱਠਾ ਕਰਦਾ ਸੀ। ਬੀਤੇ ਸਾਲ ਕਤਰ ਦੇ ਇਕ ਅਣਪਛਾਤੇ ਵਿਅਕਤੀ ਤੋਂ ਉਸ ਨੇ 2 ਮਿਲੀਅਨ ਡਾਲਰ ਦਾ ਫੰਡ ਲਿਆ ਸੀ। ਉਹ ਇਰਾਕ 'ਚ ਕਈ ਆਤਮਘਾਤੀ ਹਮਲੇ ਕਰਵਾਏ ਅਤੇ ਵਿਦੇਸ਼ੀ ਲੜਾਕਿਆਂ ਨੂੰ ਸੀਰੀਆ-ਇਰਾਕ ਦੀ ਸਰਹੱਦ 'ਚ ਪਹੁੰਚਾਉਣ ਵਰਗੀਆਂ ਗਤੀਵਿਧੀਆਂ 'ਚ ਸ਼ਾਮਿਲ ਸੀ। ਪੈਂਟਾਗਨ ਮੁਤਾਬਕ, ਤਾਰਿਕ ਦੇ ਨਾਲ ਇਕ ਹੋਰ ਅੱਤਵਾਦੀ ਵੀ ਮਾਰਿਆ ਗਿਆ ਹੈ।

ਆਕਲੈਂਡ— ਦਸਤਾਰ ਸਿੰਘਾਂ ਦੇ ਸਿਰ ਦਾ ਤਾਜ਼ ਹੈ ਤੇ ਪੰਜਾਬੀਆਂ ਦੀ ਸ਼ਾਨ ਹੈ। ਇਸ ਸ਼ਾਨ ਨੂੰ ਉਸ ਸਮੇਂ ਹੋਰ ਚਾਰ ਚੰਨ ਲੱਗ ਗਏ, ਜਦੋਂ ਪੰਜਾਬ ਦੇ ਇਕ ਸਿੰਘ ਸੂਰਮੇ ਹਰਮਨਪ੍ਰੀਤ ਸਿੰਘ ਨੇ ਨਿਊਜ਼ੀਲੈਂਡ ਵਿਚ ਇਕ ਮਰਦੇ ਹੋਏ ਬੱਚੇ ਦੀ ਜਾਨ ਬਚਾਉਣ ਲਈ ਇਸ ਦੀ ਵਰਤੋਂ ਕੀਤੀ ਤੇ ਪੂਰੀ ਦੁਨੀਆ 'ਚ ਹੀਰੋ ਬਣ ਗਿਆ। ਉਸ ਦੇ ਇਸ ਕੰਮ ਲਈ ਨਿਊਜ਼ੀਲੈਂਡ ਪੁਲਸ ਨੇ ਹੁਣ ਉਸ ਨੂੰ ਐਵਾਰਡ ਦੇ ਕੇ ਸਨਮਾਨਤ ਕੀਤਾ ਹੈ। ਇਹ ਪਲ ਨਾ ਸਿਰਫ ਹਰਮਨਪ੍ਰੀਤ ਸਿੰਘ ਲਈ ਸਗੋਂ ਹਰ ਪੰਜਾਬੀ ਲਈ ਮਾਣ ਵਾਲਾ ਪਲ ਸੀ। 

ਨਿਊਜ਼ੀਲੈਂਡ ਵਿਚ ਹਾਦਸੇ ਦੇ ਸ਼ਿਕਾਰ ਹੋਏ ਪੰਜ ਸਾਲਾ ਬੱਚੇ ਦੀ ਜਾਨ ਬਚਾਉਣ ਲਈ ਹਰਮਨਪ੍ਰੀਤ ਸਿੰਘ ਨੇ ਦਸਤਾਰ ਲਾਹ ਕੇ ਉਸ ਦੇ ਜ਼ਖਮਾਂ 'ਤੇ ਬੰਨ੍ਹ ਦਿੱਤੀ। ਇਸ ਤੋਂ ਬਾਅਦ ਤੁਰੰਤ ਬੱਚੇ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਕਿਹਾ ਕਿ ਹਰਮਨਪ੍ਰੀਤ ਦੀ ਸੂਝ-ਬੂਝ ਨੇ ਬੱਚੇ ਦੀ ਜਾਨ ਬਚਾ ਲਈ। ਹਰਮਨਪ੍ਰੀਤ ਦੇ ਇਸ ਕੰਮ ਤੋਂ ਬਾਅਦ ਨਾ ਸਿਰਫ ਨਿਊਜ਼ੀਲੈਂਡ ਸਗੋਂ ਦੁਨੀਆ ਦੇ ਹਰ ਕੋਨੇ ਵਿਚ ਉਸ ਦੀ ਤਾਰੀਫ ਕੀਤੀ ਗਈ। ਹਰ ਕਿਸੇ ਨੇ ਇਕ ਭਲਾਈ ਦੇ ਕੰਮ ਲਈ ਦਸਤਾਰ ਲਾਹੁਣ ਦੇ ਹਰਮਨ ਦੀ ਜਜ਼ਬੇ ਨੂੰ ਸਲਾਮ ਕੀਤਾ ਤੇ ਅੱਜ ਨਿਊਜ਼ੀਲੈਂਡ ਦੀ ਪੁਲਸ ਨੇ ਵੀ ਹਰਮਨਪ੍ਰੀਤ ਨੂੰ ਸਲਾਮ ਕਰਕੇ ਉਸ ਦਾ ਮਾਣ ਵਧਾ ਦਿੱਤਾ।

ਏਥੇਂਸ— ਕੰਗਾਲ ਹੋਣ ਦੀ ਕਗਾਰ 'ਤੇ ਪਹੁੰਚ ਚੁਕੇ ਗ੍ਰੀਸ ਦੇ ਆਰਥਿਤ ਸੰਕਟ 'ਚ ਵੀਰਵਾਰ ਨੂੰ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਪ੍ਰਧਾਨ ਮੰਤਰੀ ਏਲੇਕਸਿਸ ਸਿਪ੍ਰਾਸ ਨੇ ਦੇਸ਼ ਦੀ ਜਨਤਾ ਨੂੰ ਬੇਲਆਊਟ ਪੈਕੇਜ ਨੂੰ ਰੱਦ ਕਰਨ ਦੀ ਅਪੀਲ ਕੀਤੀ। ਨਾਲ ਹੀ ਕਿਹਾ ਕਿ ਅੰਤਰਰਾਸ਼ਟਰੀ ਸਹਿਯੋਗੀ ਸਾਨੂੰ ਇਸ ਦੀ ਆੜ 'ਚ ਬਲੈਕਮੇਲ ਕਹਿ ਰਹੇ ਸਨ। ਜ਼ਿਕਰਯੋਗ ਹੈ ਕਿ ਸਿਪ੍ਰਾਸ ਨੇ ਕਰਜ਼ਦਾਤਾ ਏਜੰਸੀਆਂ ਨੂੰ ਲਿਖੇ ਪੱਤਰ 'ਚ ਬੇਲਆਊਟ ਪੈਕੇਜ ਦੀ ਮੰਗ ਕਰਨ ਦੇ 24 ਘੰਟੇ ਦੇ ਅੰਦਰ ਯੂ ਟਰਨ ਲੈ ਲਈ। 

ਉਥੇ ਹੀ ਗ੍ਰੀਸ ਦੇ ਵਿੱਤ ਮੰਤਰੀ ਯਾਨਿਸ ਵਰੋਫਕਿਸ ਨੇ ਕਿਹਾ ਕਿ ਅਗਰ ਐਤਵਾਰ ਦੇ ਜਨਮਤ ਸੰਗ੍ਰਹਿ 'ਚ ਜਨਤਾ ਨੇ ਬੇਲਆਊਟ ਪੈਕੇਜ ਪ੍ਰਸਤਾਵ ਦੇ ਸਮਰਥਨ 'ਚ ਵੋਟਿੰਗ ਕੀਤੀ, ਤਾਂ ਮੈਂ ਅਹੁਦੇ ਤੋਂ ਅਸਤੀਫਾ ਦੇ ਦੇਵਾਂਗਾ। ਪ੍ਰਧਾਨ ਮੰਤਰੀ ਸਿਪ੍ਰਾਸ ਨੇ ਲੋਕਾਂ ਨੂੰ 'ਨਹੀਂ' ਦਾ ਵਿਕਲਪ ਚੁਣਨ ਦੀ ਅਪੀਲ ਕੀਤੀ ਹੈ। ਸਿਪ੍ਰਾਸ ਨੇ ਯੂਰਪੀ ਦੇਸ਼ਾਂ ਦੀ ਉਸ ਚਿਤਾਵਨੀ ਨੂੰ ਵੀ ਰੱਦ ਕੀਤਾ, ਜਿਸ ਵਿਚ ਕਿਹਾ ਗਿਆ ਹੈ ਕਿ ਜਨਮਤ ਸੰਗ੍ਰਹਿ ਦਾ ਤਨੀਜਾ ਹੀ ਗ੍ਰੀਸ ਦੇ ਯੂਰੋਜੋਨ 'ਚ ਬਣੇ ਰਹਿਣ ਜਾਂ ਬਾਹਰ ਜਾਣ ਦਾ ਫੈਸਲਾ ਕਰੇਗਾ। ਯੂਰੋਜੋਨ ਮੁਖੀ ਯਰੁਨ ਡਾਇਸਬਲੂਮ ਨੇ ਸਿਪ੍ਰਾਸ ਨੂੰ ਲਿਖੇ ਪੱਤਰ 'ਚ ਕਿਹਾ ਹੈ ਕਿ ਅਸੀਂ ਯੂਰਪੀ ਸਟੇਬਿਲਟੀ ਮਕੈਨਿਜ਼ਮ (ਈ.ਐਸ.ਐਮ) ਨਾਲ ਗ੍ਰੀਸ ਦੀ ਆਰਥਿਕ ਸਥਿਰਤਾ ਲਈ ਸਹਿਯੋਗ ਕਰਨ ਦੀ ਤੁਹਾਡੀ ਅਪੀਲ ਦਾ ਸਮਰਥਨ ਜਨਮਤ ਸੰਗ੍ਰਹਿ ਦੇ ਨਤੀਜੇ ਦੇ ਆਧਾਰ 'ਤੇ ਹੀ ਕਰਾਂਗੇ।

ਲੰਡਨ— ਭਾਰਤ ਵਿਚ ਬੇਰਹਿਮੀ ਨਾਲ ਕਤਲ ਕੀਤੇ ਗਏ ਐੱਨ. ਆਰ. ਆਈ. ਰਣਜੀਤ ਪਵਾਰ ਦਾ ਆਖਰੀ ਸਫਰ ਭਾਰਤ ਵਿਚ ਇੰਨਾਂ ਲੰਬਾ ਹੋ ਗਿਆ, ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਸਿਰਫ ਜ਼ਿੰਦਗੀ ਨਹੀਂ ਮੌਤ ਤੋਂ ਬਾਅਦ ਵੀ ਉਸ ਦੀ ਲਾਸ਼ ਦਾ ਸਫਰ ਭਾਰਤ ਦੀਆਂ ਢਿੱਲੀਆਂ ਕਾਰਵਾਈਆਂ ਕਰਕੇ ਦੋ ਮਹੀਨਿਆਂ ਤੱਕ ਚੱਲਦਾ ਰਿਹਾ ਤੇ ਉਸ ਦੀ ਲਾਸ਼ ਹੁਣ ਜਾ ਕੇ ਇੰਗਲੈਂਡ ਪਹੁੰਚੀ ਹੈ। ਰਣਜੀਤ ਪਵਾਰ ਦੇ ਪਰਿਵਾਰ ਨੂੰ ਜਲੰਧਰ ਪੁਲਸ 'ਤੇ ਭਰੋਸਾ ਨਾ ਹੋਣ ਕਰਕੇ ਉਨ੍ਹਾਂ ਨੇ ਲਾਸ਼ ਨੂੰ ਯੂ. ਕੇ. ਮੰਗਵਾ ਕੇ ਹੀ ਉਸ ਦੀ ਜਾਂਚ ਕਰਵਾਉਣ ਦਾ ਫੈਸਲਾ ਲਿਆ। ਰਣਜੀਤ ਦੇ ਪਰਿਵਾਰ ਨੂੰ ਭਾਰਤ ਵਿਚ ਰਿਪੋਰਟ ਨਾਲ ਛੇੜਛਾੜ ਹੋਣ ਦਾ ਡਰ ਸੀ। ਇਸ ਲਈ ਉਨ੍ਹਾਂ ਨੇ ਯੂ. ਕੇ. ਅੰਬੈਸੀ ਤੋਂ ਲਿਖਤ ਰੂਪ ਵਿਚ ਲਾਸ਼ ਨੂੰ ਇੰਗਲੈਂਡ ਮੰਗਵਾਉਣ ਦੀ ਮੰਗ ਕੀਤੀ ਸੀ। ਅੰਬੈਸੀ ਦਾ ਕਹਿਣਾ ਸੀ ਕਿ ਡੀ. ਐੱਨ. ਏ. ਜਾਂਚ ਵਿਚ ਰਣਜੀਤ ਦੀ ਲਾਸ਼ ਦੀ ਸ਼ਿਨਾਖਤ ਹੋਣ ਤੋਂ ਬਾਅਦ ਹੀ ਉਸ ਨੂੰ ਇੰਗਲੈਂਡ ਭੇਜਿਆ ਜਾਵੇਗਾ ਪਰ ਪਰਿਵਾਰ ਨੇ ਕਿਹਾ ਕਿ ਇੰਗਲੈਂਡ ਵਿਚ ਉਹ ਡੀ. ਐੱਨ. ਏ. ਜਾਂਚ ਕਰਵਾਉਣ ਦੀ ਅਪੀਲ ਕੀਤੀ, ਜਿਸ ਨੂੰ ਅੰਬੈਸੀ ਨੇ ਮਨਜ਼ੂਰੀ ਦੇ ਦਿੱਤੀ। 

ਇੰਨੇਂ ਸਮੇਂ ਤੋਂ ਰਣਜੀਤ ਦੀ ਲਾਸ਼ ਦਿੱਲੀ ਵਿਕੇ ਯੂਕੇ ਅੰਬੈਸੀ 'ਚ ਪਈ ਸੀ। ਅੰਬੈਸੀ ਨੇ ਪਰਿਵਾਰ ਵੱਲੋਂ ਜ਼ਰੂਰੀ ਦਸਤਾਵੇਜ਼ ਦਿੱਤੇ ਜਾਣ ਤੋਂ ਬਾਅਦ ਲਾਸ਼ ਨੂੰ ਯੂਕੇ ਭਿਜਵਾ ਦਿੱਤਾ। 

ਜ਼ਿਕਰਯੋਗ ਹੈ ਕਿ ਰਣਜੀਤ ਪਵਾਰ 7 ਮਈ ਨੂੰ ਇੰਗਲੈਂਡ ਤੋਂ ਜਲੰਧਰ ਆਇਆ ਸੀ। 8 ਮਈ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਉਹ ਗਾਇਬ ਹੋ ਗਿਆ ਤੇ ਬਾਅਦ ਵਿਚ ਉਸ ਦੀ ਲਾਸ਼ ਆਨੰਦਪੁਰ ਨੇੜੇ ਨਹਿਰ 'ਚੋਂ ਮਿਲੀ ਸੀ। ਲਾਸ਼ ਦੇ ਮਿਲਣ ਤੋਂ ਬਾਅਦ ਪੁਲਸ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਰਣਜੀਤ ਦੇ ਬਿਜ਼ਨੈੱਸ ਭਾਈਵਾਲ ਅਤੇ ਬਚਪਨ ਦੇ ਦੋਸਤ ਬਲਦੇਵ ਸਿੰਘ ਨੇ ਹੀ ਉਸ ਦਾ ਕਤਲ ਕੀਤਾ ਸੀ। ਰਣਜੀਤ ਪਵਾਰ ਦੀ ਲਾਸ਼ ਦੀ ਸ਼ਿਨਾਖਤ ਉਸ ਦੇ ਭਾਰਤ ਵੱਸਦੇ ਪਰਿਵਾਰਕ ਦੋਸਤ ਦਰਸ਼ਨ ਸਿੰਘ ਨੇ ਕੀਤੀ ਸੀ ਪਰ ਪਰਿਵਾਰ ਨੂੰ ਇੰਗਲੈਂਡ ਭੇਜਣ ਲਈ ਡੀ. ਐੱਨ. ਏ. ਟੈਸਟ ਲਾਜ਼ਮੀ ਸੀ। ਇਸ ਲਈ ਰਣਜੀਤ ਪਵਾਰ ਦਾ ਭਰਾ ਅਮਰੀਕ ਸਿੰਘ ਡੀ. ਐੱਨ. ਏ. ਸੈਂਪਲ ਭਾਰਤ ਲਿਆਂਦਾ ਗਿਆ ਪਰ ਉਨ੍ਹਾਂ ਦੇ ਮਾਤਾ ਜੀ ਜਾ ਡੀ. ਐੱਨ. ਏ. ਸੈਂਪਲ ਨਹੀਂ ਆਇਆ ਸੀ। ਦੂਜੇ ਪਾਸੇ ਜਲੰਧਰ ਪੁਲਸ ਨੂੰ ਅਜੇ ਤੱਕ ਚੰਡੀਗੜ੍ਹ ਤੋਂ ਅਮਰੀਕ ਸਿੰਘ ਦੇ ਡੀ. ਐੱਨ. ਏ. ਦੀ ਰਿਪੋਰਟ ਨਹੀਂ ਮਿਲੀ ਹੈ, ਜਿਸ ਕਾਰਨ ਮੌਤ ਤੋਂ ਦੋ ਮਹੀਨਿਆਂ ਤੱਕ ਵੀ ਰਣਜੀਤ ਪਵਾਰ ਦੀ ਲਾਸ਼ ਭਾਰਤ ਵਿਚ ਭਟਕਦੀ ਰਹੀ।

ਮੈਲਬੋਰਨ— ਆਸਟ੍ਰੇਲੀਆ 'ਚ ਮੈਲਬੋਰਨ ਦੇ ਬਲੈਕਬਰਨ ਗੁਰਦੁਆਰੇ 'ਚ ਵੀਰਵਾਰ ਸ਼ਾਮ ਨੂੰ ਬੰਬ ਹੋਣ ਦੀ ਅਫਵਾਹ ਫੈਲ ਗਈ। ਪੁਲਸ ਨੂੰ ਫੋਨ ਰਾਹੀਂ ਬੰਬ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ ਪੁਲਸ ਹਰਕਤ 'ਚ ਆਈ ਅਤੇ ਆਪਣੀਆਂ ਵੱਖ-ਵੱਖ ਟੀਮਾਂ ਨਾਲ ਪੁਲਸ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਸਤਿਸੰਗ ਘਰ ਪਹੁੰਚੀ। ਉਸ ਸਮੇਂ ਗੁਰਦੁਆਰੇ 'ਚ ਰਹਿਰਾਸ ਦਾ ਪਾਠ ਹੋ ਰਿਹਾ ਸੀ। ਅਰਦਾਸ ਤੋਂ ਬਾਅਦ ਕਰੀਬ ਢਾਈ ਘੰਟੇ ਤੱਕ ਪੁਲਸ ਨੇ ਗੁਰਦੁਆਰੇ ਦੇ ਚੱਪੇ-ਚੱਪੇ ਦੀ ਜਾਂਚ ਕੀਤੀ ਪਰ ਪੁਲਸ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਜਾਂਚ ਦੌਰਾਨ ਪੁਲਸ ਵੱਲੋਂ ਧਾਰਮਿਕ ਕਾਇਦਿਆਂ ਦਾ ਪੂਰਾ ਧਿਆਨ ਰੱਖਿਆ ਗਿਆ।

ਬੇਰੂਤ- ਇਸਲਾਮਿਕ ਸਟੇਟ ਵਲੋਂ ਜਾਰੀ ਕੀਤੇ ਗਏ ਕਾਤਿਲਾਨਾ ਹੱਤਿਆਵਾਂ ਦੀ ਵੀਡੀਓ ਦੀ ਹੀ ਤਰ੍ਹਾਂ ਇੰਟਰਨੈੱਟ 'ਤੇ ਇਕ ਨਵੀਂ ਵੀਡੀਓ ਸਾਹਮਣੇ ਆਈ ਹੈ। ਇਸ ਦਾ ਸੰਗੀਤ, ਬੈਕਗ੍ਰਾਊਂਡ ਅਤੇ ਆਵਾਜ਼ ਹੂ-ਬ-ਹੂ ਵੈਸੀ ਹੀ ਹੈ, ਜਿਸ ਤਰ੍ਹਾਂ ਦੀ ਆਈ. ਐਸ. ਆਈ. ਐਸ. ਵਲੋਂ ਜਾਰੀ ਵੀਡੀਓ 'ਚ ਹੁੰਦੀ ਹੈ। ਫਰਕ ਸਿਰਫ ਇੰਨਾ ਹੈ ਕਿ ਇਸ 'ਚ ਬੰਧਕਾਂ ਦੀ ਨਹੀਂ, ਸਗੋਂ ਆਈ.ਐਸ.ਆਈ.ਐਸ ਦੇ 18 ਅੱਤਵਾਦੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। 

ਜ਼ਿਕਰਯੋਗ ਹੈ ਕਿ ਆਈ.ਐਸ.ਆਈ.ਐਸ. ਵਲੋਂ ਜਾਰੀ ਵੀਡੀਓ 'ਚ ਸਿਰ ਕਲਮ ਕਰਨ ਵਾਲੇ ਅੱਤਵਾਦੀ ਕਾਲੀ ਪੋਸ਼ਾਕ 'ਚ ਹੁੰਦੇ ਹਨ, ਜਦੋਂ ਕਿ ਜਿਨ੍ਹਾਂ ਦੀ ਹੱਤਿਆ ਹੋ ਰਹੀ ਹੁੰਦੀ ਹੈ, ਉਹ ਨਾਰੰਗੀ ਜੰਪਸੂਟ 'ਚ ਨਜ਼ਰ ਆਉਂਦੇ ਹਨ। ਤਾਜ਼ਾ ਵੀਡੀਓ 'ਚ ਇਸ ਦੇ ਠੀਕ ਉਲਟ ਹੈ। ਇਸ 'ਚ ਜਿਨ੍ਹਾਂ ਦਾ ਕਤਲ ਹੋ ਰਿਹਾ ਹੈ, ਉਨ੍ਹਾਂ ਨੂੰ ਕਾਲੇ ਕੱਪੜੇ ਪਹਿਨਾਏ ਗਏ ਹਨ ਅਤੇ ਉਹ ਗੋਡਿਆਂ ਭਾਰ ਨਜ਼ਰ ਆ ਰਹੇ ਹਨ। ਉਥੇ ਕਾਤਲਾਂ ਨੇ ਨਾਰੰਗੀ ਜੰਪਸੂਟ ਪਹਿਨੇ ਹੋਏ ਹਨ। 

ਜੈਸ਼-ਏ-ਇਸਲਾਮ ਨਾਮਕ ਸੀਰੀਆਈ ਅੱਤਵਾਦੀ ਧੜੇ ਵਲੋਂ ਜਾਰੀ 20 ਮਿੰਟ ਦੀ ਇਸ ਵੀਡੀਓ 'ਚ ਆਈ.ਐਸ.ਆਈ.ਐਸ. ਦਾ ਮਖੌਲ ਉਡਾਇਆ ਗਿਆ ਹੈ। ਜੈਸ਼ ਦੇ ਲੜਾਕੇ ਕਹਿ ਰਹੇ ਹਨ ਕਿ ਉਹ ਬਦਲਾ ਲੈਣ ਲਈ ਆਈ.ਐਸ. ਦੇ ਲੜਾਕਿਆਂ ਨੂੰ ਕਤਲ ਕਰ ਰਹੇ ਹਨ। ਆਈ. ਐਸ. ਨੇ ਜੈਸ਼ ਦੇ ਤਿੰਨ ਲੋਕਾਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਸੀ। 

ਅੱਤਵਾਦੀਆਂ 'ਤੇ ਰਾਸ਼ਟਰਪਤੀ ਬਸ਼ਰ ਦਾ ਸਾਥ ਦੇਣ ਦਾ ਲਗਾਇਆ ਦੋਸ਼- ਜੈਸ਼-ਏ-ਇਸਲਾਮ ਨੇ ਆਈ.ਐਸ. 'ਤੇ ਦੋਸ਼ ਲਗਾਇਆ ਹੈ ਕਿ ਉਹ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦਾ ਸਾਥ ਦੇ ਰਿਹਾ ਹੈ ਅਤੇ ਸੁੰਨੀ ਮੁਸਲਮਾਨਾਂ ਨੂੰ ਧੋਖਾ ਦੇ ਰਿਹਾ ਹੈ। 

ਕੈਲੇਫੋਰਨੀਆ - ਅਮਰੀਕਾ ਦੇ ਕੈਲੇਫੋਰਨੀਆ ਸ਼ਹਿਰ ਵਿਚ ਇਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋਣ ਦੀ ਖਬਰ ਦੇ ਨਾਲ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਫੈਲ ਗਈ।  23 ਸਾਲ ਦਾ ਹਰਵਿੰਦਰ ਸਿੰਘ ਆਪਣੀ ਕਾਰ ਵਿਚ ਜਾ ਰਿਹਾ ਸੀ ਕਿ ਨੇਵੇਡਾ ਨੈਸ਼ਨਲ ਹਾਈਵੇ ਉੱਤੇ ਉਸ ਦਾ ਐਕਸੀਡੈਂਟ ਹੋ ਗਿਆ ।

ਹਾਦਸੇ ਦੇ ਸਮੇਂ ਹਰਵਿੰਦਰ ਸਿੰਘ ਇਕ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਸ ਦੀ ਗੱਡੀ ਹਾਈਵੇ ਦੇ ਦੂਜੇ ਪਾਸੇ ਇਕ ਹੋਰ ਕਾਰ ਨਾਲ ਟਕਰਾ ਗਈ। ਟੱਕਰ ਐਨੀ ਜ਼ਬਰਦਸਤ ਸੀ ਕਿ ਦੋਵੇਂ ਗੱਡੀਆਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਸੀਟ ਬੈਲਟ ਨਾ ਲਾਈ ਹੋਣ ਕਾਰਨ ਹੋਣ ਕਾਰਨ ਉਹ ਸੜਕ ਉਤੇ ਜਾ ਡਿੱਗਾ, ਜਿਸ ਕਾਰਨ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਹਾਦਸੇ ਵਿਚ ਦੂਜੀ ਗੱਡੀ ਵਿੱਚ ਸਵਾਰ ਨੌਜਵਾਨ ਵੀ ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ।ਹਾਦਸੇ ਤੋਂ ਬਾਅਦ ਹਾਈਵੇ ਨੂੰ ਚਾਰ ਘੰਟੇ ਲਈ ਬੰਦ ਕਰਨਾ ਪਿਆ।

ਵਾਸ਼ਿੰਗਟਨ— ਅਮਰੀਕੀ ਫੌਜ ਅਗਲੀ ਪੀੜ੍ਹੀ ਦਾ ਹਾਈਪਰਸੋਨਿਕ ਜੈੱਟ ਜਹਾਜ਼ ਬਣਾ ਰਹੀ ਹੈ, ਜੋ ਧੁਨੀ ਦੀ ਰਫਤਾਰ ਤੋਂ ਪੰਜ ਗੁਣਾ ਜ਼ਿਆਦਾ ਰਫਤਾਰ ਨਾਲ ਯਾਨੀ ਗੋਲੀ ਤੋਂ ਵੀ ਤੇਜ਼ ਰਫਤਾਰ ਨਾਲ ਉਡਾਣ ਭਰ ਸਕਦਾ ਹੈ। ਇਹ ਜੈੱਟ 2023 ਤੱਕ ਉਡਾਣ ਭਰ ਸਕੇਗਾ ਅਤੇ ਇਸ ਦਾ ਵਿਕਾਸ 2013 ਵਿਚ ਪ੍ਰਾਯੋਗਿਕ ਹਾਈਪਰਸੋਨਿਕ ਜਹਾਜ਼- ਐੱਕਸ-51ਏ ਵੇਵਰਾਈਡਰ ਦੀ ਪ੍ਰੀਖਣ ਉਡਾਣ ਤੋਂ ਹੋਈ ਖੋਜ 'ਤੇ ਆਧਾਰਤ ਹੋਵੇਗਾ। 

ਮਨੁੱਖ ਰਹਿਤ ਵੇਵਰਾਈਡਰ ਸਿਰਫ ਛੇ ਮਿੰਟਾਂ ਵਿਚ ਮੈਕ 5.1 ਦੀ ਗਤੀ ਤੱਕ ਪਹੁੰਚ ਗਿਆ ਸੀ, ਜੋ ਧੁਨੀ ਦੀ ਰਫਤਾਰ ਤੋਂ ਪੰਜ ਗੁਣਾ ਜ਼ਿਆਦਾ ਹੈ। ਬਾਅਦ ਵਿਚ ਇਸ ਨੂੰ ਜਾਣ-ਬੁੱਝ ਕੇ ਪ੍ਰਸ਼ਾਂਤ ਮਹਾਸਾਗਰ ਵਿਚ ਡਿੱਗਾ ਦਿੱਤਾ ਗਿਆ। 'ਲਾਈਵ ਸਾਇੰਸ' ਦੀ ਖਬਰ ਦੇ ਅਨੁਸਾਰ ਅਮਰੀਕੀ ਹਵਾਈ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕਿਸੇ ਹਾਈਪਰਸੋਨਿਕ ਜਹਾਜ਼ ਲਈ ਉਸ ਸਮੇਂ ਇਹ ਉਡਾਉਣ ਹੁਣ ਤੱਕ ਦੀ ਸਭ ਤੋਂ ਲੰਬੀ ਉਡਾਣ ਸੀ। 

ਹਵਾਈ ਫੌਜ ਦੇ ਮੁੱਖ ਵਿਗਿਆਨੀ ਮਾਇਕਾ ਏਂਡਸਲੇ ਨੇ ਮਿਲਟ੍ਰੀ ਡਾਟ ਕਾਮ ਨੂੰ ਦੱਸਿਆ ਕਿ ਫੌਜ ਦਾ ਨਵਾਂ ਹਾਈਪਰਸੋਨਿਕ ਜਹਾਜ਼ ਇਸ ਤੋਂ ਵੀ ਅੱਗੇ ਤੱਕ ਉਡਾਣ ਭਰੇਗਾ।

ਵਾਸ਼ਿੰਗਟਨ— ਗੂਗਲ ਹਮੇਸ਼ਾ ਕੋਈ ਨਾ ਕੋਈ ਕਾਰਾ ਕਰਕੇ ਸੁਰਖੀਆਂ ਵਿਚ ਆ ਜਾਂਦਾ ਹੈ ਤੇ ਇਸ ਵਾਰ ਤਾਂ ਗੂਗਲ ਨੇ ਜੋ ਕੰਮ ਕੀਤਾ ਹੈ, ਉਹ ਗਲਤੀ ਨਹੀਂ ਸਗੋਂ ਇਕ ਤਰ੍ਹਾਂ ਦਾ ਨਸਲੀ ਹਮਲਾ ਹੈ। ਗੂਗਲ ਫੋਟੋਜ਼ ਐਪ ਦੇ ਸਾਫਟਵੇਅਰ ਨੇ ਇਕ ਕਾਲੀ ਕੁੜੀ ਨੂੰ ਗੁਰਿਲਾ ਬਣਾ ਦਿੱਤਾ। ਗੂਗਲ ਦੇ ਇਮੇਜ ਰਿਕਗਨਿਸ਼ਨ ਸਾਫਟਵੇਅਰ ਨੇ ਇਸ ਕੁੜੀ 'ਤੇ ਗੁਰਿਲਾ ਦਾ ਲੇਬਲ ਲਗਾ ਕੇ ਟੈਗ ਕੀਤਾ ਸੀ। ਆਪਣੀ ਇਸ ਗਲਤੀ ਤੋਂ ਬਾਅਦ ਗੂਗਲ ਬੇਹੱਦ ਸ਼ਰਮਸਾਰ ਹੈ। 

ਗੂਗਲ ਦਾ ਧਿਆਨ ਇਸ ਗਲਤੀ ਵੱਲ ਨਿਊਯਾਰਕ ਦੇ ਇਕ ਸਾਫਟਵੇਅਰ ਡੈਵਲਪਰ ਨੇ ਦਿਵਾਇਆ, ਜੋ ਤਸਵੀਰ ਵਿਚ ਸ਼ਾਮਲ ਸੀ। ਉਸ ਨੇ ਕਿਹਾ ਕਿ ਉਸ ਦੀ ਦੋਸਤ ਗੁਰਿਲਾ ਨਹੀਂ ਹੈ ਤੇ ਗੂਗਲ ਨੇ ਇਹ ਬਹੁਤ ਗਲਤ ਕੀਤਾ ਹੈ। ਮੀਡੀਆ ਵਿਚ ਇਸ ਘਟਨਾ ਦੀ ਕਾਫੀ ਆਲੋਚਨਾ ਹੋਣ ਤੋਂ ਬਾਅਦ ਗੂਗਲ ਨੇ ਮੀਡੀਆ ਨੂੰ ਚਿੱਠੀ ਭੇਜ ਕੇ ਆਪਣੇ ਕੀਤੇ ਦੀ ਮੁਆਫੀ ਮੰਗੀ। ਗੂਗਲ ਦੀ ਬੁਲਾਰਣ ਨੇ ਕਿਹਾ ਕਿ ਇਹ ਗਲਤੀ ਆਟੋਮੈਟਿਕ ਲੇਬਲਿੰਗ ਕਰਕੇ ਹੋਈ ਹੈ। ਇਸ ਦੇ ਕਾਰਨ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਕਾਰਨ ਗੂਗਲ ਨੂੰ ਹਾਸੇ ਦਾ ਸ਼ਿਕਾਰ ਹੋਣਾ ਪਿਆ। ਇਸ ਤਰ੍ਹਾਂ ਦੀ ਹੀ ਇਕ ਗਲਤੀ ਕਾਰਨ ਗੂਗਲ ਨੇ ਕੁੱਤਿਆਂ ਦੀ ਇਕ ਫੋਟੋ ਨੂੰ ਘੋੜੇ ਲਿਖ ਕੇ ਟੈਗ ਕਰ ਦਿੱਤਾ ਸੀ ਤੇ ਸਾਈਕਲ ਨੂੰ ਬਾਈਕ ਲਿਖ ਕੇ, ਹੋਰ ਤਾਂ ਹੋਰ ਇਕ ਪੁੱਲ ਨੂੰ ਗੂਗਲ ਨੇ ਹਵਾਈ ਜਹਾਜ਼ ਲਿਖ ਕੇ ਟੈਗ ਕੀਤਾ ਸੀ ਪਰ ਇਸ ਵਾਰ ਤਾਂ ਹੱਦ ਹੀ ਹੋ ਗਈ, ਗੂਗਲ ਨੇ ਇਕ ਕੁੜੀ ਨੂੰ ਗੁਰਿਲਾ ਹੀ ਬਣਾ ਦਿੱਤਾ।

ਵਾਸ਼ਿੰਗਟਨ— ਨਿਊਜ਼ੀਲੈਂਡ 'ਚ ਭਾਰਤੀ ਹਾਈਕਮਿਸ਼ਨਰ ਦੇ ਸ਼ਰਮਨਾਕ ਕਾਰੇ ਤੋਂ ਬਾਅਦ ਅਮਰੀਕਾ ਵਿਚ ਕੱਪੜੇ ਲੁਹਾ ਕੇ ਤਲਾਸ਼ੀ ਲੈ ਕੇ ਸ਼ਰਮਿੰਦਾ ਕੀਤੀ ਗਈ ਭਾਰਤੀ ਡਿਪਲੋਮੈਟ ਦੇਵਿਆਨੀ ਖੋਬਰਾਗੜੇ ਦਾ ਮਾਮਲਾ ਇਕ ਵਾਰ ਫਿਰ ਤੋਂ ਸੁਰਖੀਆਂ ਵਿਚ ਆ ਗਿਆ ਹੈ। ਦੇਵਿਆਨੀ ਨੂੰ ਵਿਦੇਸ਼ ਮੰਤਰਾਲੇ ਨੇ ਬਹਾਲ ਤਾਂ ਕਰ ਦਿੱਤਾ ਹੈ ਪਰ ਅਮਰੀਕਾ ਵਿਚ ਉਨ੍ਹਾਂ ਦੇ ਖਿਲਾਫ ਮੁਕੱਦਮਾ ਅਜੇ ਵੀ ਚੱਲ ਰਿਹਾ ਹੈ ਤੇ ਉਹ ਵਿਦੇਸ਼ ਦੀ ਯਾਤਰਾ ਨਹੀਂ ਕਰ ਸਕੇਗੀ ਅਤੇ ਉਨ੍ਹਾਂ ਦੇ ਬੱਚੇ ਭਾਰਤ ਤੋਂ ਬਾਹਰ ਹੀ ਰਹਿਣਗੇ। ਦੇਵਿਆਨੀ ਦੀਆਂ ਮੁਸ਼ਕਿਲਾਂ ਅਜੇ ਵੀ ਖਤਮ ਨਹੀਂ ਹੋਇਆ ਹਨ ਤੇ ਉਹ ਕਥਿਤ ਤੌਰ 'ਤੇ ਆਪਣੀ ਨੌਕਰਾਣੀ ਨੂੰ ਤੰਗ ਕਰਨ ਦੇ ਮਾਮਲੇ ਵਿਚ ਅਜੇ ਤੱਕ ਫਸੀ ਹੋਈ ਹੈ। 

ਅਮਰੀਕਾ ਵਿਚ ਦੇਵਿਆਨੀ ਦੇ ਖਿਲਾਫ ਵਾਰੇਂਟ ਹੈ। ਦੇਵਿਆਨੀ ਦੇ ਪਤੀ ਬੱਚਿਆਂ ਦੇ ਨਾਲ ਅਮਰੀਕਾ ਵਿਚ ਹਨ ਅਤੇ ਉਨ੍ਹਾਂ ਦੇ ਵਾਪਸ ਆਉਣ ਲਈ ਭਾਰਤੀ ਵੀਜ਼ਾ ਦੀ ਲੋੜ ਹੈ।  ਦੇਵਿਆਨੀ ਦੇ ਬੱਚਿਆਂ ਦੇ ਯਾਤਰਾ ਦੇ ਦਸਤਾਵੇਜ਼ ਰੱਦ ਕੀਤੇ ਜਾਣ ਦੇ ਫੈਸਲੇ ਨੂੰ ਦਿੱਲੀ ਹਾਈਕੋਰਟ ਨੇ ਪਲਟ ਦਿੱਤਾ ਸੀ ਅਤੇ ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਫਿਰ ਤੋਂ ਪਾਸਪੋਰਟ ਜਾਰੀ ਨਹੀਂ ਕੀਤੇ ਗਏ।

ਵਾਸ਼ਿੰਗਟਨ- ਅਮਰੀਕਾ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਪਾਕਿਸਤਾਨ ਨੇ ਆਪਣੇ ਇਥੋਂ ਦੀਆਂ ਅੱਤਵਾਦੀਆਂ ਸਰਗਰਮੀਆਂ 'ਚ ਭਾਰਤ ਦੀ ਸ਼ਮੂਲੀਅਤ ਦਾ ਅਜੇ ਤਕ ਕੋਈ ਸਬੂਤ ਉਸ ਨੂੰ ਨਹੀਂ ਦਿੱਤਾ। 

ਪਾਕਿਸਤਾਨ ਦੇ ਵਿਦੇਸ਼ ਸਕੱਤਰ ਏਜਾਜ਼ ਅਹਿਮਦ ਚੌਧਰੀ ਨੇ ਆਪਣੇ ਹਾਲ ਹੀ ਦੇ ਵਾਸ਼ਿੰਗਟਨ ਦੌਰੇ ਮੌਕੇ ਕਿਹਾ ਸੀ ਕਿ ਪਾਕਿਸਤਾਨ ਕੋਲ ਇਥੋਂ ਦੀਆਂ ਅੱਤਵਾਦੀ ਸਰਗਰਮੀਆਂ 'ਚ ਭਾਰਤ ਦੇ ਸ਼ਾਮਿਲ ਹੋਣ ਦਾ ਸਬੂਤ ਹੈ।

ਅਮਰੀਕਾ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਜਾਨ ਕਿਰਵੀ ਨੇ ਇਹ ਪੁੱਛਣ 'ਤੇ ਕਿ ਕੀ ਪਾਕਿਸਤਾਨ ਨੇ ਭਾਰਤ ਵਿਰੁੱਧ ਕੋਈ ਸਬੂਤ ਦਿੱਤੇ ਹਨ ਤਾਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਵਲੋਂ ਅਜਿਹੀ ਕੋਈ ਰਿਪੋਰਟ ਮਿਲਣ ਦੀ ਜਾਣਕਾਰੀ ਨਹੀਂ ਹੈ।

ਹਿਊਸਟਨ— ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਨੂੰ ਆਪਣੀ ਆਰਟ ਆਫ ਲਿਵਿੰਗ ਸੰਸਥਾ ਦੇ ਮਾਧਿਅਮ ਨਾਲ ਸ਼ਾਂਤੀ ਲਿਆਉਣ ਦੇ ਸਮਾਜਿਕ ਕਾਰਜਾਂ ਅਤੇ ਮਿਸ਼ਨ ਲਈ ਪੇਰੂ ਦੇ ਸਰਵਉੱਚ ਸਨਮਾਨਾਂ 'ਚੋਂ ਇਕ 'ਗ੍ਰਾਂਡ ਆਫਿਸਰ' ਦੇ ਨਾਲ ਨਿਵਾਜ਼ਿਆ ਗਿਆ। 

ਪੁਰਸਕਾਰ ਪ੍ਰਾਪਤ ਕਰਦੇ ਹੋਏ ਸ਼੍ਰੀ ਸ਼੍ਰੀ ਨੇ ਕਿਹਾ ਕਿ ਉਨ੍ਹਾਂ ਸਾਰਿਆਂ ਨੂੰ ਇਸ ਪੂਰੇ ਮਹਾਦੀਪ ਨੂੰ ਹਿੰਸਾ ਅਤੇ ਤਣਾਅ ਤੋਂ ਮੁਕਤ ਕਰਵਾਉਣ ਲਈ ਕੰਮ ਕਰਨਾ ਹੋਵੇਗਾ। ਉਨ੍ਹਾਂ ਨੇ ਸਪੈਨਿਸ਼ ਵਿਚ ਆਪਣਾ ਭਾਸ਼ਣ ਸ਼ੁਰੂ ਕੀਤਾ ਅਤੇ ਕਾਂਗਰਸ ਦੇ ਪ੍ਰਧਾਨ ਅਤੇ ਉਸ ਦੇ ਮੈਂਬਰਾਂ ਦਾ ਸ਼ੁਕਰੀਆ ਕੀਤਾ। ਉਨ੍ਹਾਂ ਨੇ 'ਨਮਸਤੇ' ਦੇ ਨਾਲ ਆਪਣੀ ਗੱਲ ਦੀ ਸਮਾਪਤੀ ਕੀਤੀ।  

ਨਵੀਂ ਦਿੱਲੀ- ਦੇਸ਼ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 31 ਅਕਤੂਬਰ 1984 ਨੂੰ ਹੋਈ ਹੱਤਿਆ ਤੋਂ ਬਾਅਦ ਦਿੱਲੀ ਦੀ ਸੜਕਾਂ 'ਤੇ ਹੋਏ ਕਤਲੇਆਮ ਖਿਲਾਫ ਸਖਤ ਕਦਮ ਚੁੱਕਣ ਤੋਂ ਪੁਲਸ ਅਧਿਕਾਰੀਆਂ ਨੂੰ ਰੋਕਿਆ ਗਿਆ ਸੀ। ਇਕ ਨਵੀਂ ਕਿਤਾਬ 'ਚ ਇਹ ਦਾਅਵਾ ਕੀਤਾ ਗਿਆ ਹੈ। 

ਕਿਤਾਬ ਮੁਤਾਬਕ ਵਧੀਕ ਪੁਲਸ ਕਮਿਸ਼ਨਰ ਮੈਕਸਵੇਲ ਪਰੇਰਾ ਨੇ ਸਭ ਤੋਂ ਜ਼ਿਆਦਾ ਨਾਟਕੀ ਢੰਗ ਨਾਲ ਪੁਲਸ ਕਾਰਵਾਈ ਦੇ ਹੁਕਮ ਦਿੱਤੇ। ਉਨ੍ਹਾਂ ਨੇ ਇਕ ਨਵੰਬਰ ਦੀ ਸਵੇਰ ਗੁਰਦੁਆਰਾ ਸ਼ੀਸ਼ਗੰਜ ਦੇ ਬਾਹਰ ਗੋਲੀਬਾਰੀ ਦੇ ਹੁਕਮ ਦਿੱਤੇ ਸਨ।

ਪਰੇਰਾ ਨੇ ਪੱਤਰਕਾਰ ਅਤੇ ਲੇਖਕ ਸੰਜੇ ਸੂਰੀ ਨੂੰ ਕਿਤਾਬ '1984 ਦਿ ਐੈਂਟੀ ਸਿੱਖ ਵਾਇਲੈਂਸ ਐਂਡ ਆਫਟਰ (ਹਾਰਪਰ ਕਾਲਿੰਸ)' 'ਚ ਦੱਸਿਆ ਹ ਕਿ ਇਸ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਪਰ ਇਸ 'ਚ ਇਤਿਹਾਸਕ ਗੁਰਦੁਆਰੇ ਨੂੰ ਬਚਾ ਲਿਆ ਗਿਆ ਸੀ। ਪਰ ਇਸ ਦੌਰਾਨ ਜੋ ਹੋਇਆ, ਉਸ ਨਾਲ ਪਰੇਰਾ ਹਿਲ ਗਏ। ਕਿਤਾਬ ਦੀ ਵੀਰਵਾਰ ਨੂੰ ਇੱਥੇ ਘੁੰਡ ਚੁਕਾਈ ਕੀਤੀ ਗਈ।

ਨਵੀਂ ਦਿੱਲੀ- ਸੁਪਰੀਮ ਕੋਰਟ ਦੀ ਇਕ ਦੋ-ਮੈਂਬਰੀ ਬੈਂਚ ਦੇ ਇਕ ਮੈਂਬਰ ਨੇ ਸ਼ੁੱਕਰਵਾਰ ਨੂੰ ਯੂਨੀਅਰ ਬੇਸਿਕ ਟੀਚਰ (ਜੇਬੀਟੀ) ਭਰਤੀ ਘਪਲੇ ਮਾਮਲੇ ਦੇ ਦੋਸ਼ੀ ਅਜੇ ਚੌਟਾਲਾ ਦੀ ਪਟੀਸ਼ਨ ਦੀ ਸੁਣਵਾਈ ਤੋਂ ਅੱਜ ਖੁਦ ਨੂੰ ਵੱਖ ਕਰ ਲਿਆ ਹੈ।

ਜਸਟਿਸ ਫਕੀਰ ਮੁਹੰਮਦ ਇਬ੍ਰਾਹਿਮ ਕਲੀਫੁੱਲਾ ਅਤੇ ਜਸਟਿਸ ਉਦੇ ਉਮੇਸ਼ ਲਲਿਤ ਦੀ ਬੈਂਚ ਦੇ ਸਾਹਮਣੇ ਅਜੇ ਚੌਟਾਲਾ ਅਤੇ ਹੋਰਨਾਂ ਦੀਆਂ ਪਟੀਸ਼ਨਾਂ ਸੁਣਵਾਈ ਲਈ ਸੂਚੀਬੱਧ ਸਨ ਪਰ ਜਿਵੇਂ ਹੀ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਜਸਟਿਸ ਲਲਿਤ ਨੇ ਇਸ ਤੋਂ ਖੁਦ ਨੂੰ ਵੱਖ ਕਰਨ ਦਾ ਐਲਾਨ ਕੀਤਾ। 

ਜਸਟਿਸ ਲਲਿਤ ਨੇ ਕਿਹਾ ਕਿ ਉਹ ਜੇਬੀਟੀ ਭਰਤੀ ਮਾਮਲੇ ਵਿਚ 2013 'ਚ ਪਟੀਸ਼ਨਕਰਤਾ ਵਲੋਂ ਮੁਕੱਦਮਾ ਲੜ ਚੁੱਕੇ ਹਨ, ਇਸ ਲਈ ਉਹ ਇਸ ਮਾਮਲੇ ਦੀ ਸੁਣਵਾਈ ਤੋਂ ਖੁਦ ਨੂੰ ਵੱਖ ਕਰ ਰਹੇ ਹਨ। ਹੁਣ ਇਸ ਮਾਮਲੇ ਨੂੰ ਕਿਸੇ ਹੋਰ ਬੈਂਚ ਦੇ ਸਾਹਮਣੇ ਸੂਚੀਬੱਧ ਕੀਤਾ ਜਾਵੇਗਾ। ਜਸਟਿਸ ਲਲਿਤ ਨੇ ਬੀਤੀ ਮਈ ਵਿਚ ਇਸ ਮਾਮਲੇ ਵਿਚ ਦੋਸ਼ੀ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਪਟੀਸ਼ਨ ਦੀ ਸੁਣਵਾਈ ਤੋਂ ਵੀ ਖੁਦ ਨੂੰ ਵੱਖ ਕਰ ਲਿਆ ਸੀ। ਜ਼ਿਕਰਯੋਗ ਹੈ ਕਿ ਹਰਿਆਣਾ 'ਚ ਜੇਬੀਟੀ ਭਰਤੀ ਘਪਲੇ ਮਾਮਲੇ ਵਿਚ ਪਿਤਾ-ਪੁੱਤਰ ਦੋਵੇਂ ਜੇਲ ਦੀ ਸਜ਼ਾ ਕੱਟ ਰਹੇ ਹਨ।

ਜੰਮੂ- ਦੱਖਣ ਕਸ਼ਮੀਰ ਦੇ ਹਿਮਾਲਿਆ 'ਚ ਸਥਿਤ ਪਵਿੱਤਰ ਅਮਰਨਾਥ ਗੁਫਾ ਲਈ ਸਾਲ 2017 ਤੀਰਥਯਾਤਰੀਆਂ ਦਾ ਤੀਜਾ ਜੱਥਾ ਸਖਤ ਸੁਰੱਖਿਆ ਵਿਚਾਲੇ ਰਵਾਨਾ ਹੋ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਜੱਥੇ 'ਚ 1581 ਪੁਰਸ਼ ਅਤੇ 307 ਮਹਿਲਾਵਾਂ, 25 ਬੱਚੇ ਅਤੇ 104 ਸਾਧੁ ਸ਼ਾਮਲ ਹਨ। ਇਹ ਸਾਰੇ 66 ਵਾਹਨਾਂ 'ਚ ਅੱਜ ਸਵੇਰੇ 5 ਵਜੇ ਭਗਵਤੀ ਨਗਰ ਸਥਿਤ ਆਧਾਰ ਕੈਂਪ ਤੋਂ ਰਵਾਨਾ ਹੋਇਆ। ਉਨ੍ਹਾਂ ਨੇ ਦੱਸਿਆ ਕਿ ਇਹ ਜੱਥਾ ਜੰਮੂ-ਕਸ਼ਮੀਰ ਰਾਸ਼ਟਰੀ ਮਾਰਗ 'ਤੇ ਪਹਿਲਾਂ ਹੀ ਟਮਾਟਰ ਮੋੜ ਨੂੰ ਪਾਰ ਚੁੱਕਿਆ ਸੀ ਅਤੇ ਅੱਜ ਸ਼ਾਮ ਤੱਕ ਬਾਲਟਾਲ ਅਤੇ ਪਹਿਲਗਾਮ ਸਥਿਤ ਆਧਾਰ ਕੈਂਪਾਂ 'ਤੇ ਪਹੁੰਚ ਜਾਵੇਗਾ। ਇਸ ਜੱਥੇ ਨੂੰ ਮਿਲਾ ਕੇ ਹੁਣ ਤੱਕ 4822 ਤੀਰਥਯਾਤਰੀ ਜੰਮੂ ਆਧਾਰ ਕੈਂਪ ਤੋਂ ਅਮਰਨਾਥ ਗੁਫਾ ਲਈ ਰਵਾਨਾ ਹੋ ਚੁੱਕੇ ਹਨ।

ਜੰਮੂ- ਜੰਮੂ ਕਸ਼ਮੀਰ 'ਚ ਵਾਰ-ਵਾਰ ਹੋ ਰਹੀ ਮੁਠਭੇੜ ਦੇ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਅੱਜ ਫਿਰ ਉਰੀ ਸੈਕਟਰ 'ਚ ਫੌਜ ਅਤੇ ਅੱਤਵਾਦੀਆਂ ਵਿਚ ਹੋਈ ਮੁਠਭੇੜ ਦੌਰਾਨ 4 ਅੱਤਵਾਦੀ ਢੇਰ ਹੋ ਗਏ। ਤੁਹਾਨੂੰ ਦੱਸ ਦਈਏ ਪਹਿਲਾਂ ਵੀ ਇਥੇ ਕਈ ਵਾਰ ਮੁਠਭੇੜ ਹੋ ਚੁੱਕੀ ਹੈ, ਜਿਸ 'ਚ ਅੱਤਵਾਦੀਆਂ ਦੇ ਨਾਲ-ਨਾਲ ਫੌਜ ਦੇ ਜਵਾਨ ਵੀ ਸ਼ਹੀਦ ਹੋ ਚੁੱਕੇ ਹਨ। 22 ਜੂਨ ਨੂੰ ਜਮੂੰ-ਕਸ਼ਮੀਰ ਦੇ ਕੁਲਗਾਮ ਜਿਲੇ 'ਚ ਭਾਰਤੀ ਫੌਜ ਨੇ ਇਕ ਮੁਠਭੇੜ 'ਚ 2 ਅੱਤਵਾਦੀਆਂ ਨੂੰ ਮਾਰ ਸੁੱਟਿਆ ਸੀ।

ਨਵੀਂ ਦਿੱਲੀ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਦੇ ਕਾਫਲੇ ਵਿਚ ਸ਼ਾਮਲ ਪੁਲਸ ਦੀ ਤੇਜ਼ ਰਫਤਾਰ ਕਾਰ ਨੇ ਔਰਤ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਔਰਤ ਦੀ ਮੌਤ ਹੋ ਗਈ। ਫਿਲਹਾਲ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਇਸ ਬਾਰੇ ਕੁਝ ਨਹੀਂ ਕਿਹਾ ਹੈ।

ਨਵੀਂ ਦਿੱਲੀ- ਰਾਜਸਥਾਨ ਦੇ ਧੌਲਪੁਰ ਦੇ ਬਸੇਰੀ ਪਿੰਡ 'ਚ ਸਕੂਲ ਬੱਸ 'ਤੇ ਹਾਈ ਬਿਜਲੀ ਦੀ ਤਾਰ ਡਿੱਗਣ ਕਾਰਨ ਅੱਗ ਲੱਗ ਗਈ, ਜਿਸ ਕਾਰਨ ਇਸ ਹਾਦਸੇ 'ਚ ਟੀਚਰ ਸਮੇਤ 18 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਲਿਜਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਟੀਚਰ ਦੀ ਹਾਲਤ ਗੰਭੀਰ ਦੱਸੀ ਹੈ।

ਤਾਜਾ ਖ਼ਬਰਾਂ

home banner 2 sider bar 1
home banner 3 sider bar 1
Advertisement

Top Stories

Grid List

ਵਿੰਬਲਡਨ- ਭਾਰਤੀ ਟੈਨਿਸ ਦਿੱਗਜ਼ ਮਹੇਸ਼ ਭੂਪਤੀ ਸਰਬੀਆ ਦੇ ਆਪਣੇ ਜੋੜੀਦਾਰ ਜੈਂਕੋ ਟਿਪਸਾਰੇਵਿਕ ਦੇ ਨਾਲ ਵੀਰਵਾਰ ਨੂੰ ਹੋਏ ਗ੍ਰੈਂਡ ਸਲੇਮ ਟੂਰਨਾਮੈਂਟ ਦੇ ਪੁਰਸ਼ ਡਬਲ ਵਰਗ ਦੇ ਪਹਿਲੇ ਰਾਊਂਡ ਤੋਂ ਬਾਹਰ ਹੋ ਗਏ ਹਨ। ਭੂਪਤੀ - ਟਿਪਸੋਵਿਰਕ ਦੀ ਜੋੜੀ ਨੂੰ ਆਸਟ੍ਰੀਆ ਦੇ ਜੁਗਰੇਨ ਮੇਲਜ਼ਰ ਅਤੇ ਸਵੀਡਨ ਦੇ ਰਾਬਟ ਲਿੰਡਰਸਟੇਰਡਟ ਦੀ ਜੋੜੀ ਨੇ 6 - 3, 6 - 3, 6 - 2 ਨਾਲ ਹਰਾ ਦਿੱਤਾ।

 

ਮੇਲਜ਼ਰ - ਲਿੰਡਰਸਟੇਰਡਟ ਦੀ ਜੋੜੀ ਨੇ ਧਮਾਕੇਦਾਰ ਸ਼ੁਰੂਆਤ ਕਰਦੇ ਹੋਏ ਪਹਿਲੇ ਸੈਟ 'ਚ 2 ਐਸ ਅਤੇ 12 ਵਿਨਰਸ ਲਗਾਏ। ਉਹ ਭਾਰਤੀ - ਸਰਬੀਆਈ ਜੋੜੀ ਦੀ ਸਰਵਿਸ 2 ਵਾਰ ਤੋੜਨ 'ਚ ਸਫਲ ਰਹੇ। ਦੂਜੇ ਸੈਟ 'ਚ ਉਹ ਹੋਰ ਵੀ ਸ਼ਾਨਦਾਰ ਫਾਰਮ 'ਚ ਨਜ਼ਰ ਆਏ ਅਤੇ ਭੂਪਤੀ - ਟਿਪਸਾਰੇਵਿਕ ਦੇ ਖਿਲਾਫ ਉਨ੍ਹਾਂ ਨੇ ਪਹਿਲੀ ਸਰਵਿਸ 'ਤੇ 16 'ਚੋਂ 15 ਨੰਬਰ ਹਾਸਲ ਕੀਤੇ ਅਤੇ 4 ਵਾਰ ਸਰਵਿਸ ਤੋੜੀ।

 

ਤੀਜੇ ਸੈਟ 'ਚ ਲਗਾਏ ਗਏ 7 ਐਸ ਦੀ ਬਦੌਲਤ ਮੇਲਜ਼ਰ - ਲਿੰਡਰਸਟੇਰਡਟ ਦੀ ਜੋੜੀ ਨੇ ਤੀਜਾ ਸੈਟ ਵੀ ਆਸਾਨੀ ਨਾਲ ਜਿੱਤ ਲਿਆ ਅਤੇ ਮੈਚ ਆਪਣੇ ਨਾਂ 'ਤੇ ਕਰਦੇ ਹੋਏ ਦੂਜੇ ਰਾਊਂਡ 'ਚ ਪੁੱਜ ਗਏ। ਦੂਜੇ ਰਾਊਂਡ 'ਚ ਮੇਲਜ਼ਰ - ਲਿੰਡਰਸਟੇਰਡਟ ਦੀ ਜੋੜੀ ਨੂੰ ਹੇਵਿਟ - ਥਨਾਸੀ ਕੋਕੀਨਾਕਿਸ ਦੀ ਆਸਟ੍ਰੇਲੀਆਈ ਜੋੜੀ ਦਾ ਸਾਹਮਣਾ ਕਰਨਾ ਪਵੇਗ |

ਜਲੰਧਰ/ਨਵੀਂ ਦਿੱਲੀ-ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ. ਜੀ. ਸੀ.) ਨੇ 100 ਸਾਲ ਪੁਰਾਣੇ ਕਾਲਜ ਕੰਪਲੈਕਸਾਂ ਦੀ ਸਾਂਭ-ਸੰਭਾਲ ਦੇ ਮਕਸਦ ਨਾਲ ਦੇਸ਼ ਭਰ 'ਚ 10 ਸੰਸਥਾਵਾਂ ਨੂੰ 'ਵਿਰਾਸਤ' ਦਾ ਦਰਜਾ ਦਿੱਤਾ ਹੈ ਅਤੇ ਇਨ੍ਹਾਂ ਦੇ ਵਿਕਾਸ ਅਤੇ ਤਰੱਕੀ ਲਈ ਮਾਲੀ ਸਹਾਇਤਾ ਦੀ ਮਨਜ਼ੂਰੀ ਦਿੱਤੀ ਹੈ।

ਵਿਰਾਸਤ ਦਾ ਦਰਜਾ ਹਾਸਲ ਕਰਨ ਵਾਲੇ ਇਨ੍ਹਾਂ ਕਾਲਜਾਂ 'ਚ ਪੰਜਾਬ ਦੇ ਦੋ ਕਾਲਜ ਜਲੰਧਰ 'ਚ ਕੰਨਿਆ ਮਹਾਂਵਿਦਿਆਲਾ ਅਤੇ ਅੰਮ੍ਰਿਤਸਰ ਦਾ ਖਾਲਸਾ ਕਾਲਜ ਸ਼ਾਮਲ ਹੈ। ਕਮਿਸ਼ਨ ਨੇ 'ਵਿਰਾਸਤ ਕਾਲਜ ਯੋਜਨਾ' ਅਧੀਨ ਵਿਰਾਸਤ ਦਰਜਾ ਹਾਸਲ ਕਰਨ ਵਾਲੇ ਕਾਲਜਾਂ ਤੋਂ ਪ੍ਰਸਤਾਵਾਂ ਦੀ ਮੰਗ ਕੀਤੀ ਹੈ। ਇਸ ਲਈ ਕਮਿਸ਼ਨ ਨੂੰ 60 ਪ੍ਰਸਤਾਵ ਮਿਲੇ, ਹਾਲਾਂਕਿ ਉਨ੍ਹਾਂ 'ਚ ਦਿੱਲੀ ਤੋਂ ਕੋਈ ਕਾਲਜ ਨਹੀਂ ਸੀ।

ਨਵੀਂ ਦਿੱਲੀ- ਮੈਗੀ ਵਿਵਾਦ ਦੇ ਬਾਅਦ ਹੁਣ ਇੰਡੋ ਨਿਸਿਨ ਨੇ ਆਪਣੇ ਇੰਸਟੈਟ ਨੂਡਲਸ ਬ੍ਰਾਂਡ ਟੌਪ ਰੇਮਨ ਨੂੰ ਬਾਜ਼ਾਰ ਤੋਂ ਹਟਾਉਣ ਦਾ ਐਲਾਨ ਕੀਤਾ ਹੈ। ਭਾਰਤੀ ਖਾਧ ਸੁਰੱਖਿਆ ਅਤੇ ਮਿਆਰ ਅਥਾਰਿਟੀ (ਐੱਫ.ਐੱਸ.ਐੱਸ.ਏ.ਆਈ.) ਨੇ ਇਸ ਬਾਰੇ 'ਚ ਹੁਕਮ ਦਿੱਤਾ ਸੀ। ਇਸ ਤੋਂ ਪਹਿਲਾਂ ਇਸੇ ਮਹੀਨੇ ਨੈਸਲੇ ਨੇ ਆਪਣੇ ਲੋਕਪ੍ਰਿਯ ਬ੍ਰਾਂਡ ਮੈਗੀ ਨੂਡਲਸ ਨੂੰ ਬਾਜ਼ਾਰ ਤੋਂ ਹਟਾਇਆ ਸੀ। 

 

ਇਸ ਤੋਂ ਇਲਾਵਾ ਹਿੰਦੂਸਤਾਨ ਯੂਨੀਲੀਵਰ ਨੇ ਆਪਣੇ ਨਾਰ ਇੰਸਟੈਂਟ ਨੂਡਲਸ ਬ੍ਰਾਂਡ ਨੂੰ ਬਾਜ਼ਾਰ ਤੋਂ ਵਾਪਸ ਲਿਆ ਸੀ। ਮੈਗੀ 'ਚ ਸੀਸੇ ਦੀ ਮਾਤਰਾ ਤੈਅ ਹੱਦ ਤੋਂ ਵੱਧ ਅਤੇ ਸਵਾਦ ਵਧਾਉਣ ਵਾਲੇ ਮੋਨੇਸੋਡੀਅਮ ਗੂਲਟਾਮੇਟ (ਐੱਮ.ਐੱਸ.ਜੀ.) ਦੇ ਪਾਏ ਜਾਣ ਦੇ ਬਾਅਦ ਐੱਫ.ਐੱਸ.ਐੱਸ.ਏ.ਆਈ.) ਨੇ ਪਿਛਲੇ ਅੱਠ ਜੂਨ ਨੂੰ ਉਤਪਾਦਾਂ ਦੀ ਸੁਰੱਖਿਆ 'ਤੇ ਸਲਾਹ ਜਾਰੀ ਕੀਤੀ ਸੀ।

ਨਵੀਂ ਦਿੱਲੀ- ਅਦਾਕਾਰਾ ਸ਼ਰਧਾ ਕਪੂਰ ਅਤੇ ਅਦਾਕਾਰ ਵਰੁਣ ਧਵਨ ਸਟਾਰ ਫਿਲਮ 'ਏਬੀਸੀਡੀ 2' ਨੇ ਬਾਕਸ ਆਫਿਸ 'ਤੇ ਰਿਕਾਰਡ ਤੋੜ ਕਮਾਈ ਕੀਤੀ ਹੈ। ਹੁਣ ਇਹ ਫਿਲਮ ਸਾਲ 2015 ਦੀ ਓਪਨਿੰਗ ਕਮਾਈ ਵੀਕੈਂਡ ਅਤੇ ਪਹਿਲੇ ਹਫਤੇ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਰੇਮੋ ਡਿਸੂਜ਼ਾ ਦੀ ਫਿਲਮ 'ਏਬੀਸੀਡੀ 2' ਨੇ ਕਮਾਈ ਦੇ ਮਾਮਲੇ 'ਚ ਕਈ ਫਿਲਮਾਂ ਨੂੰ ਪਛਾੜ ਕੇ ਨਵੇਂ ਰਿਕਾਰਡ ਦਰਜ ਕਰਵਾਏ ਹਨ। ਇਸ ਹਫਤੇ 'ਚ ਸਭ ਤੋਂ ਵੱਧ ਕਲੈਕਸ਼ਨ ਕਰਨ ਵਾਲੀ ਫਿਲਮ ਦਾ ਰਿਕਾਰਡ ਵੀ ਇਸ ਫਿਲਮ ਦੇ ਨਾਂ ਹੈ। ਰਿਲੀਜ਼ ਦੀ ਓਪਨਿੰਗ 'ਤੇ 14.30 ਕਰੋੜ ਰੁਪਏ ਦੀ ਕਲੈਕਸ਼ਨ ਕਰਨ ਵਾਲੀ ਇਹ ਫਿਲਮ ਹੁਣ ਤੱਕ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਚੁੱਕੀ ਹੈ। ਇਸ ਫਿਲਮ ਨੇ ਪਹਿਲੇ ਵੀਕੈਂਡ 'ਚ 71 ਕਰੋੜ ਰੁਪਏ ਦਾ ਬਿਜ਼ਨੈੱਸ ਕਰ ਅਦਾਕਾਰਾ ਕੰਗਨਾ ਰਣਾਓਤ ਦੀ ਫਿਲਮ 'ਤਨੁ ਵੈਡਸ ਮਨੁ ਰਿਟਰਨਜ਼' ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਫਿਲਮ ਦੇ ਸਮੀਖਅਕ ਤਰਨ ਆਦਰਸ਼ ਨੇ ਟਵਿੱਟਰ 'ਤੇ ਇਸ ਦਾ ਜਾਣਕਾਰੀ ਦਿੱਤੀ ਹੈ।

ਮੌਸਮ

Paris France Partly Cloudy (day), 72 °F
Current Conditions
Sunrise: 5:55 am   |   Sunset: 9:55 pm
53%     9.0 mph     1.022 bar
Forecast
Mon Low: 67 °F High: 86 °F
Tue Low: 58 °F High: 87 °F
Wed Low: 56 °F High: 72 °F
Thu Low: 55 °F High: 77 °F
Fri Low: 61 °F High: 83 °F

ਮਾਰਕੀਟ ਮੂਵਰਜ਼

Yahoo! Inc.

NMS : YHOO - 02 Jul, 4:00pm
39.38
+0.05 (+0.13%) After Hours:
Open 39.26 Mktcap 36.96B
High 39.64 52wk Hight 52.62
Low 39.19 52wk Low 32.93
Vol 7.71M Avg Vol 13.91M
Eps 0.77 P/e 5.38
Currency: USD

Google Inc.

NMS : GOOG - 02 Jul, 4:00pm
523.40
+1.56 (+0.30%) After Hours:
Open 521.08 Mktcap 357.17B
High 524.65 52wk Hight 598.01
Low 521.08 52wk Low 486.23
Vol 1.24M Avg Vol 1.72M
Eps 28.35 P/e 24.74
Currency: USD

Apple Inc.

NMS : AAPL - 02 Jul, 4:00pm
126.44
-0.16 (-0.13%) After Hours:
Open 126.43 Mktcap 728.42B
High 126.69 52wk Hight 134.54
Low 125.77 52wk Low 92.57
Vol 27.24M Avg Vol 44.66M
Eps 9.04 P/e 15.71
Currency: USD
Advertisement