| ਥ੍ਰੀਡੀ ਬੰਦੂਕ ਦਾ ਬਲਿਊਪਿ੍ਰੰਟ ਇੰਟਰਨੈੱਟ ਤੋਂ ਹਟਾਇਆ |
 ਵਾਸ਼ਿੰਗਟਨ 21 ਮਈ (ਪੀ. ਐਮ. ਆਈ.):- ਅਮਰੀਕੀ ਸਰਕਾਰ ਨੇ ਥ੍ਰੀਡੀ ਪਿ੍ਰੰਟਰ ਤਕਨੀਕ ਤੋਂ ਤਿਆਰ ਬੰਦੂਕ ਨਾਲ ਸਬੰਧਤ ਸਾਰੀਆਂ ਜਾਣਕਾਰੀਆਂ ਨੂੰ ਇੰਟਰਨੈੱਟ ਤੋਂ ਹਟਾਉਣ ਦੇ ਹੁਕਮ ਦਿੱਤੇ ਹਨ। ਪਲਾਸਟਿਕ ਤੋਂ ਤਿਆਰ ਇਹ ਬੰਦੂਕਾਂ ਦਾ ਇੰਟਰਨੈੱਟ 'ਤੇ ਮੌਜੂਦ ਬਲਿਊਪਿ੍ਰੰਟ ਇਕ ਲੱਖ ਤੋਂ ਵੀ ਵੱਧ ਵਾਰ ਡਾਊਨਲੋਡ ਕੀਤੇ ਜਾਣ ਤੋਂ ਬਾਅਦ ਸਰਕਾਰ ਨੇ ਇਹ ਫੈਸਲਾ ਲਿਆ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਬੰਦੂਕ ਦੇ ਡਿਜ਼ਾਇਨਰ ਨੂੰ ਕਿਹਾ ਕਿ ਇਸ ਦੇ ਬਲਿਊ Read More |
 |
| ਸੰਯੁਕਤ ਸੰਭਾਵਨਾ ਪੱਛਮ ਨੂੰ ਬੇਚੈਨ |
 ਬੀਜਿੰਗ 21 ਮਈ (ਪੀ. ਐਮ. ਆਈ.):- ਭਾਰਤ ਤੇ ਚੀਨ ਦੀ ਸੰਯੁਕਤ ਸੰਭਾਵਨਾ ਪੱਛਮ ਨੂੰ ਬੇਚੈਨ ਕਰਨ ਲਈ ਪੂਰੀ ਹੈ, ਪਰ ਦੋਵਾਂ ਦੇਸ਼ਾਂ ਦੇ ਦੁਵੱਲੇ ਰਿਸ਼ਤਿਆਂ ਵਿਚ ਕਈ ਕਮਜ਼ੋਰੀਆਂ ਹਨ। ਚੀਨ ਦੇ ਇਕ ਰੋਜ਼ਾਨਾ ਅਖਬਾਰ ਨੇ ਸੋਮਵਾਰ ਨੂੰ ਇਹ ਗੱਲ ਕਹੀ। ਚੀਨ ਦੇ ਪ੍ਰਧਾਨ ਮੰਤਰੀ ਲੀ ਕਛਯਾਂਗ ਦੇ ਭਾਰਤ ਦੌਰੇ ਦੇ ਦੂਸਰੇ ਦਿਨ 'ਗਲੋਬਲ ਟਾਈਮਜ਼' ਨਾਂ ਦੇ ਇਸ ਅਖਬਾਰ ਨੇ ਸੰਪਾਦਕੀ ਵਿਚ ਲਿਖਿਆ ਹੈ, ''ਚੀਨ ਦੇ ਨਵੇਂ ਪ੍ਰਧਾਨ ਮੰਤਰੀ ਦਾ ਆਪਣੇ ਪਹਿਲੇ ਵਿਦੇਸ Read More |
|
| ਆਸਟਰੇਲੀਆ ਦੀਆਂ ਯੂਨੀਵਰਸਿਟੀਆਂ ਤੇ ਸਕੂਲਾਂ ਚ ਹਿੰਦੀ |
 ਮੈਲਬੋਰਨ 21 ਮਈ (ਪੀ. ਐਮ. ਆਈ.):- ਆਸਟਰੇਲੀਆ ਦੀਆਂ ਯੂਨੀਵਰਸਿਟੀਆਂ ਤੇ ਸਕੂਲਾਂ 'ਚ ਹਿੰਦੀ ਪੜ੍ਹਾਉਣ ਲਈ ਕੁਸ਼ਲ ਭਾਰਤੀ ਪ੫ਵਾਸੀਆਂ ਨੂੰ ਲਗਾਇਆ ਜਾਣਾ ਚਾਹੀਦਾ ਹੈ। ਇਕ ਥਿੰਕ ਟੈਂਕ ਦੀ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ। ਮੈਲਬੋਰਨ ਦੇ ਥਿੰਕ ਟੈਂਕ ਆਸਟਰੇਲੀਆ ਇੰਡੀਆ ਇੰਸਟੀਚਿਊਟ (ਏਆਈਆਈ) ਦੀ ਰਿਪੋਰਟ 'ਚ ਆਸਟਰੇਲੀਆ ਦੇ ਸਕੂਲੀ ਸਿਲੇਬਸ 'ਚ ਹਿੰਦੀ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ ਹਿੰਦੀ ਨੂੰ ਰਾਸ਼ਟਰਮੰਡ Read More |
|
| ਧਰਤੀ ਦੇ ਕਾਫੀ ਨੇੜਿਓਂ ਲੰਘੇਗਾ ਸ਼ੁੱਦਰ ਗ੍ਰਹਿ |
 ਵਾਸ਼ਿੰਗਟਨ 21 ਮਈ (ਪੀ. ਐਮ. ਆਈ.):- ਇਸ ਮਹੀਨੇ ਦੇ ਅਖੀਰ 'ਚ ਵੱਡੇ ਆਕਾਰ ਦਾ ਇਕ ਸ਼ੁੱਦਰ ਗ੍ਰਹਿ ਧਰਤੀ ਦੇ ਬਹੁਤ ਨੇੜਿਓਂ ਲੰਘਣ ਵਾਲਾ ਹੈ। ਖਗੋਲ ਵਿਗਿਆਨੀਆਂ ਦੀ ਨਜ਼ਰ ਇਸ ਅਨੋਖੀ ਆਕਾਸ਼ੀ ਘਟਨਾ ਵੱਲ ਹੈ। ਆਉਣ ਵਾਲੀ 31 ਮਈ ਨੂੰ 1998 ਕਿਊਈ2 ਨਾਂ ਦਾ 2.7 ਕਿਲੋਮੀਟਰ ਦੇ ਆਕਾਰ ਦਾ ਸ਼ੁੱਦਰ ਗ੍ਰਹਿ ਧਰਤੀ ਤੋਂ 58 ਲੱਖ ਕਿਲੋਮੀਟਰ ਦੀ ਦੂਰੀ ਤੋਂ ਲੰਘੇਗਾ। ਇਹ ਧਰਤੀ ਤੇ ਚੰਦ ਦੀ ਦੂਰੀ ਦਾ 15 ਗੁਣਾ ਹੈ। ਨਾਸਾ ਦੀ ਜੈਟ ਪ੍ਰੋਪਲਸ਼ਨ ਲੈਬ ਦੇ ਮੁੱਖ ਸੋਧਕਰ Read More |
|
| ਕੰਪਿਊਟਰ, ਆਈਪੈਡ, ਆਈਫੋਨ ਉਤੇ ਵੇਖ ਸਕੋਗੇ ਫਿਲਮਾਂ |
 ਨਵੀਂ ਦਿੱਲੀ 21 ਮਈ (ਪੀ. ਐਮ. ਆਈ.):- ਜੇ ਸਭ ਕੁਝ ਠੀਕ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਫਿਲਮ ਪ੍ਰੇਮੀ ਨਵੀਂ ਰਿਲੀਜ਼ ਫਿਲਮ ਥੀਏਟਰ ਵਿਚ ਆਉਣ ਤੋਂ ਇਕ ਦਿਨ ਪਹਿਲਾਂ ਆਪਣੇ ਕੰਪਿਊਟਰ, ਆਈਪੈਡ, ਆਈਫੋਨ ਉਤੇ ਵੇਖ ਸਕਣਗੇ। ਦਰਅਸਲ ਤਕਨਾਲੋਜੀ ਦੇ ਖੇਤਰ ਵਿਚ ਦਿਨੋਦਿਨ ਹੋ ਰਹੀ ਤਰੱਕੀ ਨੂੰ ਵੇਖਦੇ ਹੋਏ ਦੂਰਸੰਚਾਰ ਕੰਪਨੀਆਂ ਫਿਲਮਾਂ ਦੇ ਇੰਟਰਨੈਟ ਅਧਿਕਾਰ ਖਰੀਦਣ ਦੀ ਯੋਜਨਾ ਬਣਾ ਰਹੀਆਂ ਹਨ। ਸੂਤਰਾਂ ਅਨੁਸਾਰ ਕੁਝ ਪ੍ਰਮੱਖ ਨਿਰਮਾਤਾਵਾਂ ਨੇ Read More |
|
| ਵਰ੍ਹਣ ਲੱਗੀ ਅੱਗ, ਗਰਮ ਹਵਾਲਾਂ ਚੱਲੀਆਂ |
 ਜਲੰਧਰ/ਲੁਧਿਆਣਾ 21 ਮਈ (ਪੀ. ਐਮ. ਆਈ.):- ਗਰਮੀ ਆਪਣਾ ਕਹਿਰ ਵਿਖਾਉਣ ਲੱਗ ਪਈ ਹੈ। ਬੇਮੌਸਮੀ ਬਾਰਿਸ਼ ਤੋਂ ਬਾਅਦ ਦੇਰੀ ਨਾਲ ਸ਼ੁਰੂ ਹੋਈ ਗਰਮੀ ਨੇ ਅਚਾਨਕ ਹਮਲਾ ਕੀਤਾ ਹੈ। ਤਿੰਨ ਚਾਰ ਦਿਨਾਂ 'ਚ ਹੀ ਪੰਜਾਬ ਹਰਿਆਣਾ ਸਮੇਤ ਉੱਤਰ ਭਾਰਤ ਦੇ ਬਹੁਤੇ ਇਲਾਕਿਆਂ ਦੇ ਤਾਪਮਾਨ 'ਚ ਆਮ ਨਾਲੋਂ ਚਾਰ ਤੋਂ ਪੰਜ ਡਿਗਰੀ ਤੱਕ ਦਾ ਵਾਧਾ ਹੋ ਗਿਆ ਹੈ। ਐਤਵਾਰ ਨੂੰ ਤਾਂ ਗਰਮੀ ਨੇ ਪ੍ਰਚੰਡ ਰੂਪ ਧਾਰ ਲਿਆ। ਦਿਨ ਚੜ੍ਹਦੇ ਹੀ ਗਰਮੀ ਨੇ ਕਹਿਰ ਢਾਹੁਣਾ ਸ਼ੁਰੂ ਦਿੱ Read More |
|
| ਸਪਾਟ ਫਿਕਸਿੰਗ : ਚਾਰ ਹੋਰ ਖਿਡਾਰੀ ਹੋਣਗੇ ਗ੍ਰਿਫਤਾਰ ? ਸ਼੍ਰੀਸੰਥ ਨੇ ਖੋਲੇ ਨਾਮ |
 ਨਵੀਂ ਦਿੱਲੀ 21 ਮਈ (ਪੀ. ਐਮ. ਆਈ.):- ਆਈ. ਪੀ. ਐੱਲ.-6 'ਚ ਸਪਾਟ ਫਿਕਸਿੰਗ 'ਚ 4 ਹੋਰ ਖਿਡਾਰੀਆਂ ਦਾ ਨਾਂ ਆ ਰਿਹਾ ਹੈ। ਦਿੱਲੀ ਪੁਲਸ ਦੀ ਪੁੱਛਗਿੱਛ ਦੌਰਾਨ ਸ਼੍ਰੀਸੰਥ, ਅੰਕਿਤ ਚੌਹਾਨ ਅਤੇ ਅਜੀਤ ਚੰਦੀਲਾ ਨੇ 4 ਹੋਰ ਕ੍ਰਿਕਟਰਾਂ ਦੇ ਫਿਕਸਿੰਗ ਦੇ ਮਾਮਲੇ 'ਚ ਸ਼ਾਮਲ ਹੋਣ ਦਾ ਖੁਲਾਸਾ ਕੀਤਾ ਹੈ। ਇਨ੍ਹਾਂ ਕ੍ਰਿਕਟਰਾਂ 'ਚ ਵਿਦੇਸ਼ੀ ਖਿਡਾਰੀ ਵੀ ਸ਼ਾਮਲ ਹਨ। ਫਿਲਹਾਲ ਪੁਲਸ ਕੋਲ ਇਨ੍ਹਾਂ ਦੇ ਖਿਲਾਫ ਕੋਈ ਸਬੂਤ ਨਾ ਹੋਣ ਕਾਰਨ ਇਨ੍ਹਾਂ ਖਿਡਾਰੀਆਂ ਤ Read More |
|
| ਓਬਾਮਾ ਪ੍ਰੈੱਸ ਦੀ ਸੁਤੰਤਰਤਾ ਲਈ ਵਚਨਬੱਧ |
 ਵਾਸ਼ਿੰਗਟਨ 21 ਮਈ (ਪੀ. ਐਮ. ਆਈ.):- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਪ੍ਰੈੱਸ ਦੀ ਸੁੰਤਤਰਤਾ ਵਿਚ ਪੂਰੀ ਵਚਨਬੱਧਤਾ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਹੈ ਕਿ ਉਹ ਕਦੇ ਨਹੀਂ ਚਾਹੁੰਦੇ ਹਨ ਕਿ ਪੱਤਰਕਾਰਾਂ ਨੂੰ ਉਨ੍ਹਾਂ ਦਾ ਫਰਜ ਪੂਰਾ ਕਰਨ ਲਈ ਸਜ਼ਾ ਦਿੱਤੀ ਜਾਵੇ। ਅਮਰੀਕਾ ਦੇ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਦੇ ਬੁਲਾਰੇ ਜੇ. ਕਾਰਨੀ ਨੇ ਦੱਸਿਆ ਕਿ ਰਾਸ਼ਟਰਪਤੀ ਬਰਾਕ ਓਬਾਮਾ ਦਾ ਮੰਨਣਾ ਹੈ ਕਿ ਰਾਸ਼ਟਰੀ ਸੁਰੱਖਿਆ ਅਤੇ ਪੱਤਰ Read More |
|
| ਚੱਕਰਵਰਤੀ ਤੂਫਾਨ ਦਾ ਕਹਿਰ, 91 ਮੌਤਾਂ |
 ਵਾਸ਼ਿੰਗਟਨ 21 ਮਈ (ਪੀ. ਐਮ. ਆਈ.):- ਅਮਰੀਕਾ ਦੇ ਦੱਖਣੀ ਮੱਧ ਸ਼ਹਿਰ ਓਕਲਾਹੋਮਾ ਵਿਚ ਕੱਲ ਸ਼ਾਮ ਆਏ ਤਬਾਹਕੁੰਨ ਟਾਰਨਾਡੋ (ਚੱਕਰਵਰਤੀ ਤੂਫਾਨ) 'ਚ 20 ਬੱਚਿਆਂ ਸਮੇਤ ਘੱਟੋ-ਘੱਟ 91 ਵਿਅਕਤੀ ਮਾਰੇ ਗਏ। ਇਸ ਭਿਆਨਕ ਟਾਰਨਾਡੋ ਨੇ ਆਪਣੇ ਰਾਹ ਵਿਚ ਆਈ ਹਰ ਚੀਜ਼ ਨੂੰ ਤਬਾਹ ਕਰ ਦਿੱਤਾ। ਓਕਲਾਹੋਮਾ ਸਥਿਤ ਸਿਹਤ ਪ੍ਰੀਖਣ ਦਫਤਰ ਦੇ ਮੁੱਖ ਪ੍ਰਸ਼ਾਸਿਨਕ ਅਧਿਕਾਰੀ ਐਮੀ ਐਲੀਵਰ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ Read More |
|
| 20 ਸੈਕਿੰਡ ਚ ਚਾਰਜ ਹੋ ਸਕੇਗਾ ਮੋਬਾਈਲ |
 ਵਾਸ਼ਿੰਗਟਨ 21 ਮਈ (ਪੀ. ਐਮ. ਆਈ.):- ਅਮਰੀਕੀ ਮੂਲ ਦੀ 18 ਸਾਲਾ ਭਾਰਤੀ ਲੜਕੀ ਨੇ ਅਜਿਹਾ ਯੰਤਰ ਤਿਆਰ ਕੀਤਾ ਹੈ, ਜਿਸ ਨਾਲ ਮੋਬਾਈਲ ਫੋਨ 20 ਸੈਕਿੰਡ 'ਚ ਚਾਰਜ ਹੋ ਜਾਵੇਗਾ। ਕੈਲੀਫੋਰਨੀਆਂ ਦੀ ਈਸ਼ਾ ਖਰੇ ਨੂੰ ਇਸ ਖੋਜ ਲਈ ਇੰਟਂੈਲ ਫਾਊਂਡੇਸ਼ਨ ਦੇ ਨੌਜਵਾਨ ਵਿਗਿਆਨੀ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਈਸ਼ਾ ਦਾ ਇਹ ਯੰਤਰ ਮੋਬਾਈਲ ਫੋਨ ਦੀਆਂ ਬੈਟਰੀਆਂ 'ਚ ਲਗਾਇਆ ਜਾ ਸਕੇਗਾ, ਜਿਸ ਨਾਲ ਬੈਟਰੀ 20 ਤੋਂ 30 ਸੈਕਿੰਡ ਵਿਚ ਚਾਰਜ ਹੋ ਜਾਵੇਗੀ। ਇਸ ਖੋਜ Read More |
|
| |